ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਦੇਹਾਂਤ ਦਾ ਐਲਾਨ ਸੋਮਵਾਰ ਦੇਰ ਰਾਤ ਕੀਤੀ ਗਈ। ਇਸ ਤੋਂ ਪਹਿਲਾਂ ਸਰਕਾਰ ਨੇ ਸੰਵਿਧਾਨਕ ਪ੍ਰਕਿਰਿਆ ਪੂਰੀ ਕਰ ਲਈ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਇਹ ਯਕੀਨੀ ਕਰ ਲੈਣਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਜਾਣ ਨਾਲ ਸੂਬੇ 'ਚ ਜੰਮੂ ਕਸ਼ਮੀਰ ਵਰਗੀ ਸਥਿਤੀ ਪੈਦਾ ਨਾ ਹੋ ਜਾਵੇ। ਜੰਮੂ ਕਸ਼ਮੀਰ 'ਚ ਅਪਾਹਜ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ 'ਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫਤੀ ਦੇ ਨਾਂ 'ਤੇ ਸਿਆਸੀ ਸਹਿਮਤੀ ਨਹੀਂ ਬਣ ਸਕੀ ਸੀ।
ਹਾਲਾਂਕਿ ਤਾਮਿਲਨਾਡੂ ਦੇ ਸਿਆਸੀ ਹਾਲਾਤ ਜੰਮੂ ਕਸ਼ਮੀਰ ਤੋਂ ਵੱਖ ਹਨ ਅਤੇ ਉਥੇ ਇਕ ਹੀ ਪਾਰਟੀ ਕੋਲ ਬਹੁਮਤ ਹੈ ਪਰ ਇਕ ਪਾਰਟੀ ਦੇ ਸੀ.ਐੱਮ. ਉਮੀਦਵਾਰ 'ਤੇ ਸਹਿਮਤੀ ਬਣਾਉਣਾ ਵੀ ਵੱਡੀ ਚੁਣੌਤੀ ਹੈ। ਸੰਵਿਧਾਨ ਮੁਤਾਬਕ ਰਾਜਪਾਲ ਹੈਡ ਆਫ ਸਟੇਟ ਹੁੰਦਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਨਾਲ ਕਿਸੇ ਵੀ ਮਾੜੀ ਘਟਨਾ ਦੀ ਸਥਿਤੀ 'ਚ ਰਾਜਪਾਲ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਕੇ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾ ਸਕਦਾ ਹੈ ਪਰ ਮੁੱਖ ਮੰਤਰੀ ਆਪਣੇ ਰਹਿੰਦੇ ਰਾਜਪਾਲ ਨੂੰ ਕਿਸੇ ਉਮੀਦਵਾਰ ਦੇ ਨਾਂ ਦੀ ਸਿਫਾਰਿਸ਼ ਕਰ ਦੇਵੇਂ ਤਾਂ ਰਾਜਪਾਲ ਲਈ ਸੁਝਾਏ ਉਮੀਦਵਾਰ ਨੂੰ ਹੀ ਸਹੁੰ ਦਿਵਾਉਣਾ ਜ਼ਰੂਰੀ ਹੋ ਜਾਂਦਾ ਹੈ। ਜੈਲਲਿਤਾ ਨੂੰ ਦਿਲ ਦਾ ਦੌਰਾ ਪੈਣ 'ਤੇ ਤੁਰੰਤ ਬਾਅਦ ਰਾਜਪਾਲ ਸੀ. ਵਿਦਿਆਸਾਗਰ ਰਾਵ ਦੇ ਅਪੋਲੋ ਹਸਪਤਾਲ ਪਹੁੰਚਣ ਦੇ ਇਸ ਪ੍ਰਕਿਰਿਆ ਦੇ ਹਿੱਸੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਅਪੋਲੋ 'ਚ ਲਗਾਤਾਰ ਵਿਧਿਆਇਕਾਂ ਦੀ ਬੈਠਕ ਵੀ ਭਵਿੱਖ 'ਚ ਪੈਦਾ ਹੋਣ ਵਾਲੀ ਸੰਵਿਧਾਨਕ ਸਮੱਸਿਆ ਦੇ ਹੱਲ ਲਈ ਕੀਤੀ ਜਾ ਰਹੀ ਹੈ।
ਅੰਮਾ ਦੇ ਦੇਹਾਂਤ 'ਤੇ ਪੀ. ਐੱਮ. ਮੋਦੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਪ੍ਰਗਟਾਇਆ ਦੁੱਖ
NEXT STORY